Weather information in Punjab 24,25 June. ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਿਕ ਅਗਲੇ ਦਿਨਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਰਹੇਗੀ। 23 ਜੂਨ ਨੂੰ ਪੰਜਾਬ ਵਿੱਚ ਬੱਦਲਵਾਈ ਬਣਨ ਦੀ ਸੰਭਾਵਨਾ ਰਹੇਗੀ। ਇਸ ਤੋਂ ਇਲਾਵਾ 24,25 ਜੂਨ ਨੂੰ ਪੰਜਾਬ ਦੇ ਕੁੱਝ ਭਾਗਾਂ ਵਿੱਚ ਬੱਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਰਹੇਗੀ। ਕੁੱਝ ਥਾਵਾਂ ਚੰਗੀ ਬਰਸਾਤ ਵੀ ਇਨ੍ਹਾਂ ਦਿਨਾਂ ਵਿੱਚ ਹੋ ਸਕਦੀ ਹੈ।
ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮੌਨਸੂਨ ਦੀ ਮੌਨਸੂਨ ਪੌਣਾਂ ਇਸ ਵਾਰ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੇਰੀ ਨਾਲ ਜੂਨ ਮਹੀਨੇ ਦੇ ਅਖੀਰ ਜਾਂ ਜੁਲਾਈ ਦੇ ਸ਼ੁਰੂਆਤੀ ਹਫਤੇ ਵਿੱਚ ਪਹੁੰਚਣ ਦੀ ਸੰਭਾਵਨਾ ਰਹੇਗੀ।
ਧੰਨਵਾਦ ਜੀ।
0 Comments